ਕਾਰਦੰਤਕ |kardantak in punjabi

kardantak in punjabi ( ਕਾਰਦੰਤਕ ) : दोस्तों पंजाबी ग्रामर की इस पोस्ट में पंजाबी के एक महत्वपूर्ण टॉपिक ਕਾਰਦੰਤਕ (kardantak in punjabi ) के बारे में विस्तार पूर्वक समझाया गया है|

Contents

ਕਾਰਦੰਤਕ

ਪਰਿਭਾਸ਼ਾ :-
ਉਹ ਸ਼ਬਦ ਜਿਹੜੇ ਧਾਤੂ ਤੋਂ ਤਾਂ ਬਣਦੇ ਹਨ ਅਤੇ ਕਿਰਿਆ ਵਾਂਗ ਜਾਪਦੇ ਹਨ, ਪਰ ਕੰਮ ਦਾ ਸਮਾਂ ਨਾ ਦੱਸਣ ਕਰਕੇ ਕਿਰਿਆ ਨਹੀਂ ਹੁੰਦੇ। ਜਿਵੇਂ :-
ਖਾਣਾ, ਪੀਣਾ, ਹਸਣਾ, ਖਾ ਕੇ, ਖੇਡਣਾ, ਪੀ ਕੇ ਆਦਿ।

ਰਾਮ ਗਾ ਰਿਹਾ ਹੈ।
ਰਾਮ ਗਾਉਂਦਾ-ਗਾਉਂਦਾ ਸੌਂ ਗਿਆ ਹੈ।
ਪਹਿਲੇ ਵਾਕ ਵਿੱਚ ‘ ਗਾ ਰਿਹਾ ਹੈਂ ਕਿਰਿਆ ਹੈ। ਕਿਉਂਕਿ ਇਸ ਤੋਂ ਗਾਉਣ ਦੇ ਕੰਮ ਬਾਰੇ ਕਾਲ ਦਾ ਪਤਾ ਨਹੀਂ ਲਗਦਾ।

ਕਾਰਦੰਤਕ ਚਾਰ ਤਰ੍ਹਾਂ ਦੇ ਹੁੰਦੇ ਹਨ।

1. ਭਾਵਾਰਥ ਕਾਰਦੰਤਕ

ਇਹ ਧਾਤੂ ਦੇ ਅੰਤ ਵਿੱਚ ਨਾਂ ਜਾਂ ’ ਣਾਂ ਲਾ ਕੇ ਬਣਦਾ ਹੈ, ਜਿਵੇਂ- ਚੜ੍ਹ ਤੋਂ ਚੜ੍ਹਨਾ, ਖਾ ਤੋਂ ਖਾਣਾ, ਦੌੜਨਾ ਆਦਿ। ਭਾਵਾਰਥ ਕਾਰਦੰਤਕ ਦਾ ਪ੍ਰੇਰਣਾਤਮਕ ਰੂਪ ਵੀ ਹੁੰਦਾ ਹੈ।
ਜਿਵੇਂ :-
ਲਿਖ ਤੋਂ ਲਿਖਵਾਉਣਾ, ਚੜ੍ਹ ਤੋਂ ਚੜ੍ਹਵਾਉਣਾ ਖਾ ਤੋਂ ਖਵਾਉਣਾ ਆਦਿ।

2. ਭੂਤ ਕਾਰਦੰਤਕ

ਇਹ ਧਾਤੂ ਦੇ ਅੰਤ ਵਿੱਚ ‘ ਇਆ ’ ਜਾਂ ‘ ਆ ’ ਲਾਉਣ ਨਾਲ ਬਣਦਾ ਹੈ। ਜਿਵੇਂ, ਲਿਖ ਤੋਂ ਲਿਖਿਆ, ਚੜ੍ਹ ਤੋਂ ਚੜ੍ਹਿਆ, ਖਾ ਤੋਂ ਖੁਆਇਆ ਆਦਿ।
ਇਸ ਦੀ ਵਰਤੋਂ ਵੀ ਨਾਂਵ ਤੇ ਵਿਸ਼ੇਸ਼ਣ ਦੋਹਾਂ ਰੂਪਾਂ ਵਿੱਚ ਕੀਤੀ ਜਾਂਦੀ ਹੈ।
ਜਿਵੇਂ :–
– ਪੜ੍ਹਿਆ-ਲਿਖਿਆਂ ਦੀ ਬਹੁਤ ਕਦਰ ਹੁੰਦੀ ਹੈ।
– ਮੈਨੂੰ ਪੜਿਆ-ਲਿਖਿਆ ਅੱਜ ਵੀ ਯਾਦ ਹੈ।

3. ਵਰਤਮਾਨ ਕਾਰਦੰਤਕ

ਇਹ ਧਾਤੂ ਦੇ ਅੰਤ ਵਿੱਚ ` ਦਾ ਲਾਉਣ ਨਾਲ ਬਣਦੇ ਹਨ। ਜਿਵੇਂ- ਲਿਖ ਤੋਂ ਲਿਖਣਾ, ਚੜ੍ਹ ਤੇ ਚੜ੍ਹਨਾ, ਖਾ ਤੋਂ ਖਾਂਦਾ ਆਦਿ।
ਇਸ ਦੀ ਵਰਤੋਂ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
ਜਿਵੇਂ :-
ਖਾਂਦੇ ਬੱਚੇ ਸਿਹਤਮੰਦ ਹੁੰਦੇ ਹਨ।
ਰਾਮ ਲਿਖਦਾ-ਲਿਖਦਾ ਸੌਂ ਗਿਆ

4. ਪੂਰਵ ਪੂਰਕ ਕਾਰਦੰਤਕ

ਇਹ ਧਾਤੂ ਨਾਲ ‘ਕੇ’ ਲਾ ਕੇ ਬਣਦਾ ਹੈ,
ਜਿਵੇਂ :-
ਖਾ ਤੋਂ ਖਾ ਕੇ |
ਲਿਖ ਤੋਂ ਲਿਖ ਕੇ |
ਸੌਂ ਤੋਂ ਸੌਂ ਕੇ ਆਦਿ।
– ਰਮਨ ਰੋਟੀ ਖਾ ਕੇ ਸੌਂ ਗਿਆ।
– ਮੈਂ ਸੌਂ ਕੇ ਆਪਣੀ ਨੀਂਦਰ ਪੂਰੀ ਕਰ ਲਈ।

Read Also