ਵਾਚ | vach in punjabi

vach in punjabi ( ਵਾਚ ) : पंजाबी व्याकरण की इस महत्वपूर्ण पोस्ट में पंजाबी के एक विशेष टॉपिक ( ਵਾਚ vach in punjabi ) vach के बारे में विस्तार पूर्वक समझाया गया है, यह टॉपिक परीक्षा की दृष्टी से अति महत्वपूर्ण टॉपिक है

Contents

ਵਾਚ ( vach )

ਵਾਚ ਦੀ ਪਰਿਭਾਸ਼ਾ :-
ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੀਤੇ ਗਏ ਕੰਮ ਦਾ ਵਿਸ਼ਾ ਕਰਤਾ ਹੈ ਜਾਂ ਕਰਮ ਹੈ। ਉਸ ਨੂੰ ਵਾਚ ਕਹਿੰਦੇ ਹਨ।

ਵਾਚ ਦੋ ਪ੍ਰਕਾਰ ਦੇ ਹੁੰਦੇ ਹਨ।
(1) ਕਰਤਰੀ ਵਾਚ
(2) ਕਰਮਣੀ ਵਾਚ

(1) ਕਰਤਰੀ ਵਾਚ :-
ਜਦੋਂ ਵਾਚ ਦਾ ਵਿਸ਼ਾ ਕਰਤਾ ਹੋਏ, ਉਸ ਦੀ ਕਿਰਿਆ ਤੇ ਉਸ ਦਾ ਧਾਤੂ ਕਰਤਰੀ ਵਾਚ ਹੁੰਦਾ ਹੈ।
ਜਿਵੇ :-
ਅਸੀਂ ਖੇਡਦੇ ਹਾਂ |
ਇਸ ਦਾ ਕਰਤਾ ਅਸੀ ਹੈ ਅਤੇ ਕਿਰਿਆ ਖੇਡਦੇ ਹਾਂ ਤੇ ਇਸ ਦਾ ਧਾਤੂ ਖੇਡ ਕਰਤਰੀ ਵਾਚ ਵਿਚ ਹੈ।
ਕਰਤਰੀ ਵਾਚ ਵਾਕ
(1) ਅਸੀਂ ਰਾਤੀ ਪੜ੍ਹਾਂਗੇ।
(2) ਗਰੀਬਾਂ ਦੀ ਮਦਦ ਕਰੋ।
(3) ਮਾਲੀ ਫੁੱਲ ਤੋੜ ਰਿਹਾ ਹੈ।
(4) ਚੰਗਿਆਂ ਦੀ ਸੰਗਤ ਕਰੋ।
(5) ਵੱਡਿਆਂ ਦਾ ਆਦਰ ਕਰੋ।

vach in punjabi pdf

(2) ਕਰਮਣੀ ਵਾਚ :-
ਜਦੋਂ ਵਾਕ ਦਾ ਵਿਸ਼ਾ ਕਰਮ ਹੋਏ ਉਸ ਦੀ ਕਿਰਿਆ ਤੇ ਉਸ ਦਾ ਧਾਤੂ ‘ ਕਰਮਣੀ ਵਾਚ’ ਵਿੱਚ ਹੁੰਦਾ ਹੈ।
ਜਿਵੇਂ :-
ਕਿਤਾਬ ਸਾਥੋਂ ਪੜ੍ਹੀ ਗਈ।
ਇਸ ਵਾਕ ਦਾ ਵਿਸ਼ਾ ਕਰਮ ‘ ਕਿਤਾਬ ਹੈ ਅਤੇ ਇਸ ਦੀ ਕਿਰਿਆ ਪੜੀ ਗਈਂ ਤੇ ਇਸ ਦਾ ਧਾਤੂ’ ਪੜ੍ਹੀ ਜਾ ’ ਕਰਮਣੀ ਵਾਚ ਵਿੱਚ
ਹੈ।
ਕਰਮਣੀ ਵਾਚ- ਵਾਕ
(1) ਸਾਥੋਂ ਰਾਤੀਂ ਪੜ੍ਹਿਆ ਜਾਵੇਗਾ।
(2) ਗਰੀਬਾਂ ਦੀ ਮਦਦ ਕੀਤੀ ਜਾਏ।
(3) ਫੂਲ ਮਾਲੀ ਦੁਆਰਾ ਤੋੜੇ ਜਾ ਰਹੇ ਹਨ।
(4) ਸੰਗਤ ਚੰਗਿਆ ਦੀ ਕੀਤੀ ਜਾਏ।
(5) ਵੱਡਿਆਂ ਦਾ ਆਦਰ ਕੀਤਾ ਜਾਏ।

ਕਰਤਰੀ ਵਾਚ ਤੋਂ ਕਰਮਣੀ ਵਾਚ ਬਣਾਉਣ ਦੇ ਨਿਯਮ
(1) ਸਭ ਤੋਂ ਅੱਗੇ ਵਾਕ ਦੇ ਕਰਮ ਨੂੰ ਲਿਆਉ।
(2) ਵਾਕ ਦੀ ਕਿਰਿਆ ਦੇ ਕਰਤਾ ਨਾਲ ਥੋਂ, ਤੋਂ, ਪਾਸੋਂ ਜਾਂ ਰਾਹੀਂ, ਦੁਆਰਾ ਆਦਿ। ਵਿੱਚੋਂ ਕੋਈ ਇਕ ਢੁਕਵਾਂ ਸ਼ਬਦ ਲਾਉ।
(3) ਸਭ ਤੋਂ ਪਿੱਛੋਂ ਕਿਰਿਆ ਨੂੰ ਕਰਮਣੀ ਵਾਚ ਬਦਲ ਕੇ ਲਿਖ ਦਿਉ।

ਕਰਤਰੀ ਵਾਚ ਧਾਤੂ ਨੂੰ ਕਰਮਣੀ ਵਾਚ ਧਾਤੂ ਵਿੱਚ ਬਦਲਣ ਦੇ ਨਿਯਮ
(1) ਸਕਰਮਕ ਕਿਰਿਆ ਦੇ ਭੂਤ ਕਾਰਦੰਤਕ ਨਾਲ ‘ ਜਾ ’ ਧਾਤੂ ਲਾਉਣ ਨਾਲ ਕਰਮ ਵਾਚ ਧਾਤੂ ਬਣ ਜਾਂਦਾ ਹੈ,
ਜਿਵੇਂ :- ਪੜ੍ਹ ਤੋਂ ਪੜ੍ਹਿਆ ਜਾ,’ ਤੁਰ ਤੋਂ ਤੁਰਿਆ ਜਾਂ ਆਦਿ।
(2) ਕਈ ਧਾਤੂ ਕਰਮ ਵਿੱਚ ਨਹੀਂ ਹੁੰਦੇ, ਪਰ ਉਨ੍ਹਾਂ ਦੇ ਅੰਤ ਵਿੱਚ ‘ ਦਾ ’ ਜਾਂ ਈਦਾ ’ ਲਾ ਕੇ ਕਰਮ ਵਾਚੀ ਕਿਰਿਆ ਬਣਾਈ ਜਾਂਦੀ ਹੈ।
ਜਿਵੇਂ :-
ਸ਼ਾਮੀ ਖੇਡੀਦਾ ਹੈ।
ਰੋਟੀ ਖਾਈਦੀ ਹੈ।
ਇਨ੍ਹਾਂ ਵਾਕਾਂ ਵਿੱਚ ਖੇਡੀਦਾ ’ ਤੇ ‘ ਖਾਈਦੀ ਕਰਮ ਵਾਚ ਕਿਰਿਆਵਾਂ ਹਨ।
(3) ਕਈ ਧਾਤੂ ਜਮਾਂਦਰੂ ਹੀ ਕਰਮ-ਵਾਚੀ ਹੁੰਦੇ ਹਨ।
ਜਿਵੇਂ :-
ਖੁਲ੍ਹ (ਣਾ), ਘੁਲ (ਣਾ) ਤੇ ਛੂਟ (ਣਾ) ਆਦਿ ਇੰਨ੍ਹਾਂ ਦੇ ਕਰਤਰੀ ਵਾਚ ਘੋਲ (ਣਾ) ਖੋਲ (ਣਾ) ਛੋੜ (ਣਾ) ਆਦਿ ਹਨ।

Read Also